Thursday 22 August 2013



ਧਨ ਦਾ ਹੰਕਾਰ ਨਾ ਕਰੋ:

gurvinder pannu 

ਲੋਕ ਦੁਨੀਆ ਦਾ ਕਲਿਆਣ ਤਾਂ ਚਾਹੁੰਦੇ ਹਨ ਪਰ ਪਹਿਲਾਂ ਆਪਣਾ। ਸ਼ਰਾਬ ਤੋਂ ਜ਼ਿਆਦਾ ਨਸ਼ਾ ਧਨ ਦਾ ਹੁੰਦਾ ਹੈ। ਸ਼ਰਾਬ ਦਾ ਨਸ਼ਾ ਤਾਂ 2-4 ਘੰਟਿਆਂ ਬਾਅਦ ਹੀ ਉਤਰ ਜਾਂਦਾ ਹੈ ਪਰ ਧਨ ਦਾ ਨਸ਼ਾ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਹੀ ਉਤਰਦਾ ਹੈ। ਧਨ ਦਾ ਹੰਕਾਰ ਰੱਖਣ ਵਾਲੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣ ਕਿ ਪੈਸਾ ਕੁਝ ਵੀ ਹੋ ਸਕਦਾ ਹੈ, ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਹੋ ਸਕਦਾ। ਹਰ ਆਦਮੀ ਨੂੰ  ਧਨ ਦੀ ਅਹਿਮੀਅਤ ਸਮਝਣੀ ਬਹੁਤ ਜ਼ਰੂਰੀ ਹੈ। ਅਮੀਰ ਹੋਣ ਤੋਂ ਬਾਅਦ ਵੀ ਜੇਕਰ ਲਾਲਚ ਅਤੇ ਪੈਸੇ ਦਾ ਮੋਹ ਹੈ ਤਾਂ ਉਸ ਤੋਂ ਵੱਡਾ ਗਰੀਬ ਕੋਈ ਨਹੀਂ ਹੋ ਸਕਦਾ। ਹਰੇਕ ਵਿਅਕਤੀ 'ਲਾਭ' ਦੀ ਕਾਮਨਾ ਕਰਦਾ ਹੈ ਪਰ ਉਸ ਦੇ ਵਿਰੋਧੀ ਸ਼ਬਦ ਮਤਲਬ 'ਭਲਾ' ਕਰਨ ਤੋਂ ਦੂਰ ਭੱਜਦਾ ਹੈ। ਕੋਈ ਵੀ ਸੁਰੱਖਿਆ ਮਨੁੱਖ ਨੂੰ ਮੌਤ ਤੋਂ ਨਹੀਂ ਬਚਾ ਸਕਦੀ। ਅਸੀਂ ਆਪਣੇ ਜੀਵਨ ਦੀ ਰੱਖਿਆ ਲਈ ਭਾਵੇਂ ਕਿੰਨੇ ਹੀ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਲਈਏ ਪਰ ਮੌਤ ਤੋਂ ਨਹੀਂ ਬਚ ਸਕਦੇ। ਬਾਹਰੀ ਸੁਰੱਖਿਆ ਕਰਮੀ ਕੁਝ ਨਹੀਂ ਕਰ ਸਕਦੇ। ਅਸੀਂ ਸੱਚਮੁਚ ਜੇ ਮੌਤ ਤੋਂ ਬਚਣਾ ਹੈ ਤਾਂ ਸਿਰਫ ਸਾਡੇ ਵਲੋਂ ਕੀਤੇ ਗਏ ਪੁੰਨ ਕਰਮ ਹੀ ਉਸ ਨੂੰ ਆਉਣ ਤੋਂ ਰੋਕ ਸਕਦੇ ਹਨ। ਹਮੇਸ਼ਾ ਚੰਗੇ ਕੰਮਾਂ ਦਾ ਸਿਹਰਾ ਵੱਡਿਆਂ ਨੂੰ  ਦਿਓ ਅਤੇ ਕਮੀਆਂ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਓ। ਜਿਸ ਤਰ੍ਹਾਂ ਜਾਨਵਰ ਨੂੰ ਘਾਹ ਅਤੇ ਮਨੁੱਖ ਨੂੰ ਆਹਾਰ ਦੇ ਰੂਪ ਵਿਚ ਅੰਨ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਭਗਵਾਨ ਨੂੰ ਭਾਵਨਾ  ਦੀ ਜ਼ਰੂਰਤ ਹੁੰਦੀ ਹੈ। ਪ੍ਰਾਰਥਨਾ ਵਿਚ ਉਪਯੋਗ ਕੀਤੇ ਜਾ ਰਹੇ ਸ਼ਬਦ ਮਹੱਤਵਪੂਰਨ ਨਹੀਂ, ਬਲਕਿ ਭਗਤ ਦੇ ਭਾਵ ਮਹੱਤਵਪੂਰਨ ਹੁੰਦੇ ਹਨ।

No comments:

Post a Comment