ਜ਼ਿੰਦਗੀ ਵਿਚ ਧਰਮ ਤੇ ਈਸ਼ਵਰ ਪ੍ਰਤੀ ਸਮਰਪਣ ਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ। ਧਰਮ ਤੇ ਈਸ਼ਵਰ ਨਾਲ ਜੁੜੇ ਰਹਿ ਕੇ ਹੀ ਮਨੁੱਖ ਤਰੱਕੀ ਕਰ ਸਕਦਾ ਹੈ। ਮਨੁੱਖੀ ਜੀਵਨ ਵਿਚ ਜੋ ਵਿਅਕਤੀ ਧਰਮ ਤੇ ਈਸ਼ਵਰ ਪ੍ਰਤੀ ਸਮਰਪਣ ਰੱਖਦਾ ਹੈ, ਉਸ ਦਾ ਧਰਮ ਤੇ ਈਸ਼ਵਰ ਵੀ ਖਿਆਲ ਰੱਖਦਾ ਹੈ।
ਸੰਤਾਂ ਦੀ ਬਾਣੀ ਚੋਟ ਕਰਦੀ ਹੈ ਪਰ ਇਸ ਨਾਲ ਜ਼ਿੰਦਗੀ ਦੀ ਖੋਟ ਕੱਢੀ ਜਾ ਸਕਦੀ ਹੈ। ਸੰਤ ਜੋ ਵੀ ਕਹੇਗਾ, ਉਹ ਮਨੁੱਖੀ ਕਲਿਆਣ ਲਈ ਕਹੇਗਾ। ਸਤਿਸੰਗ ਕਦੇ ਖਤਮ ਨਹੀਂ ਹੁੰਦਾ। ਸੰਤ ਧਰਤੀ 'ਤੇ ਸਭ ਤੋਂ ਵੱਡਾ ਸ਼ਿਲਪੀ ਹੈ।
'ਤੂੰ' ਸ਼ਬਦ ਵਿਚ ਪਿਆਰ ਹੈ, ਜਦੋਂਕਿ 'ਤੁਸੀਂ' ਸ਼ਬਦ ਵਿਚ ਪਰਾਇਆਪਨ ਨਜ਼ਰ ਆਉਂਦਾ ਹੈ।
ਜਿੰਨੇ ਲੋਕ ਸਮੁੰਦਰ, ਨਦੀ, ਤਲਾਬ ਵਿਚ ਡੁੱਬ ਕੇ ਨਹੀਂ ਮਰੇ ਹੋਣਗੇ ਓਨੇ ਸ਼ਰਾਬ ਵਿਚ ਡੁੱਬ ਕੇ ਮਰ ਗਏ। ਸ਼ਰਾਬ ਵਰਗੀ ਬੁਰਾਈ ਤੋਂ ਤੌਬਾ ਕਰੋ, ਜ਼ਿੰਦਗੀ ਸੁੱਖਮਈ ਬਣੇਗੀ।
ਪਿਆਸਾ ਖੂਹ ਕੋਲ ਆ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ। ਸੁਦਾਮਾ ਕ੍ਰਿਸ਼ਨ ਕੋਲ, ਭਗਤ ਈਸ਼ਵਰ ਕੋਲ ਆ ਜਾਵੇ ਤਾਂ ਵੱਡੀ ਗੱਲ ਨਹੀਂ ਪਰ ਜੇ ਮਨੁੱਖ ਦੀ ਭਗਤੀ ਭਾਵਨਾ ਪ੍ਰਬਲ ਹੋਵੇ ਤਾਂ ਕ੍ਰਿਸ਼ਨ ਖੁਦ ਸੁਦਾਮਾ ਕੋਲ ਆ ਸਕਦੇ ਹਨ। ਮੀਰਾ ਦੀ ਭਗਤੀ ਈਸ਼ਵਰ ਪ੍ਰਤੀ ਇੰਨੀ ਜ਼ਿਆਦਾ ਸੀ ਕਿ ਖੁਦ ਕ੍ਰਿਸ਼ਨ ਨੂੰ ਮੀਰਾ ਨੂੰ ਦਰਸ਼ਨ ਦੇਣ ਲਈ ਆਉਣਾ ਪਿਆ।
ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਇੰਨਾ ਸਮਰਪਣ ਪੈਦਾ ਕਰੇ ਕਿ ਖੁਦ ਈਸ਼ਵਰ ਨੂੰ ਸੁਦਾਮਾ ਵਾਂਗ ਉਸ ਦੇ ਕਲਿਆਣ ਲਈ ਆਉਣਾ ਪਵੇ।